ਪਾਵਨ ਸਰੂਪਾਂ ਦੀ ਸੇਵਾ ਆਪਾਂ ਕੂਝ ਇਸ ਤਰਾਂ ਕਰ ਸਕਦੇ ਹਾਂ
- ਗੁਰੂ ਸਾਹਿਬ ਜੀ ਦੀ ਤਾਬਿਆ ਬੈਠਣ ਤੋਂ ਪਹਿਲਾਂ ਚੰਗੀ ਤਰ੍ਹਾਂ ਹੱਥ ਪੈਰ ਧੋ ਲੈਣੇ ਚਾਹਿਦੇ ਹਨ
- ਰੂਮਾਲਾ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੇ ਵਿਚਕਾਰ ਨਹੀ ਦੇਣਾ ਚਾਹਿਦਾ
- ਵਿਚਕਾਰਲੀ ਗੱਦੀ ਛੋਟੀ ਜਾ ਤਿਨੇ ਗਦੀਆਂ ਬਰਾਬਰ ਹੋਣੀ ਚਾਹੀਦੀਆਂ ਹਨ
- ਰੂਮਾਲਾ ਸਾਹਿਬ ਤੋਂ ਪਹਿਲਾਂ ਗੁਰੂ ਸਾਹਿਬ ਤੇ ਇਕ ਮੁਲਾਇਮ ਸੂਤੀ ਵਸਤਰ ਦੇਣਾ ਚਾਹਿਦਾ ਹੈ
- ਜਿਲਦ ਦੇ ਨਾਲ ਨਾਲ ਅੰਗਾਂ ਦੀ ਸਫਾਈ ਹੁੰਦੀ ਰਹਿਣੀ ਚਾਹਿਦੀ ਹੈ
- ਚਵਰ ਸਾਹਿਬ ਰੱਖਣ ਲਈ ਇਕ ਅਲੱਗ ਸਟੂਲ ਹੋਣਾ ਚਾਹਿਦਾ ਹੈ
- ਜਿਥੇ ਇਕ ਤੋਂ ਵੱਧ ਸਰੂਪ ਹੋਣ ਸਰੂਪ ਬਦਲ ਬਦਲ ਕੇ ਪ੍ਰਕਾਸ਼ ਕਰਣਾ ਚਾਹਿਦਾ ਹੈ
- ਸੂਖਾਸਣ ਲਈ ਅਲਗ ਪ੍ਰਬੰਧ ਹੋਣਾ ਚਾਹਿਦਾ ਹੈ ਅਤੇ ਸੂਖਾਸਣ ਵਾਲੇ ਪਲੰਗ ਤੇ ਹੋਰ ਸਮਾਨ ਨਹੀ ਹੋਣਾ ਚਾਹਿਦਾ
- ਕੂਲਰ ਸਲਾਭ ਪੈਦਾ ਕਰਦੇ ਹਨ ਸੋ ਇਹਨਾਂ ਦੀ ਵਰਤੋਂ ਘਟ ਤੋਂ ਘਟ ਕਰਣੀ ਚਾਹਿਦੀ ਹੈ
- ਅੰਗ ਬਦਲਣ ਲਗਿਆਂ ਸਜੇ ਹੱਥ ਨਾਲ ਉਪਰੋਂ ਹੀ ਚੁਕਣਾ ਚਾਹਿਦਾ ਹੈ , ਤਾਂਕਿ ਅੰਗ ਠੀਕ ਹਾਲਤ ਵਿਚ ਰਹਿਣ
- ਜਿਲਦ ਵਾਲਾ ਪਲਾ ਮੋੜ ਕੇ ਥਲੇ ਨਹੀ ਕਰਣਾ ਚਾਹਿਦਾ
- ਪਾਲਕੀ ਜਾਂ ਪੀੜਾ ਸਾਹਿਬ ਉਤੇ ਬਿਜਲੀ ਦੀ ਤਾਰਾਂ ਜਾਂ ਸਵਿਚ ਨਹੀ ਹੋਣ ਚਾਹਿਦਾ
- ਜਿਲਦ ਉਤੇ ਬਸਤਰ (ਚੋਲਾ ਸਾਹਿਬ) ਜਰੂਰ ਹੋਣਾ ਚਾਹਿਦਾ ਹੈ
- ਪਾਠ ਕਰਨ ਸਮੇਂ ਅੰਗਾਂ ਦੀ ਸਫਾਈ ਲਈ ਤੋਲੀਆਂ ਜਾਂ ਪਲਕ ਜਰੂਰ ਹੋਣੀ ਚਾਹਿਦੀ ਹੈ
- ਸੁਖਾਸਣ ਕਰਨ ਸਮੇਂ ਘਟੋ ਘਟ ਦੋ ਸਫੇਦ ਚਾਦਰਾਂ ਹੋਣੀ ਚਾਹਿਦੀਆਂ ਹਨ
- ਸੁਖਾਸਣ ਕਰਨ ਸਮੇਂ ਪਾਠੀ ਸਿੰਘ ਅਪਣੇ ਗੋਡਿਆ ਤੇ ਸਾਫ ਚਾਦਰ ਜਾਂ ਤੋਲੀਆ ਰੱਖੇ